Sunday, March 21, 2010

ਸਾਡੇ ਦਿਲ ਵਿਚ ਵਸਦੇ ਹੁੰਦੇ ਸੀ

ਸਾਡੇ ਦਿਲ ਵਿਚ ਵਸਦੇ ਹੁੰਦੇ ਸੀ, ਹੁਣ ਕਿਥੇ ਡੇਰਾ ਲਾਯਾ ਏ,
ਸਾਡਾ ਪ੍ਯਾਰ ਤੂੰ ਬੇਸ਼ਕ, ਬੇਦਰਦੇ, ਬੇਕਦਰੇ ਜਾਣ ਗਵਾਯਾ ਏ...


ਤੂੰ ਭਾਵੇਂ ਸਾਥੋਂ ਵਿਛੜ ਗਯੀਂ ਏ, ਪਰ ਦਿਲ ਚੋਣ ਤੇਰੀ ਯਾਦ ਨੀ ਜਾਣੀ,
ਤੈਨੂੰ ਆਪਣੇ ਦਿਲ ਦੀ ਧੜਕਨ, ਸਾਹਾਂ ਦੇ ਵਾਂਗ ਵਸਾਯਾ ਏ...


ਤੂੰ ਤੁਰ ਚਲੀ ਏ ਕਹਿ ਕੇ ਇਨਾ, ਨਾ ਮੇਰੇ ਰਾਹੇਂ ਪੈ ਜਾਵੀਂ,
ਹੁਣ ਕੌਣ ਦਸੇ ਇੰਨਾ ਪੈਰਾਂ ਨੂੰ, ਜਿੰਨਾ ਤੇਰਾ ਰਾਹ ਧਯਾਯਾ ਏ...


ਤੂੰ ਇੰਜ ਨਾ ਸੋਚੀਂ ਤੈਥੋਂ ਵਿਛੜ ਕੇ, ਅੱਸੀ ਕੱਲੇ ਰਹਿ ਜਾਣੇ,
ਤੇਰੇ ਦਿੱਤੇ ਹੋਆਏ ਗਮਾਂ ਨਾਲ ਅਸੀਂ ਲੜ ਬਨਵਾਯਾ ਏ...


ਹੁਣ ਸਾਡੇ ਰਿਸ਼ਤੇ ਦੇ ਵਿਚ ਅੜੀਏ, ਬਚਨ ਜੋਗ ਕੁਜ ਰਿਹਾ ਨਹੀ,
ਪਰ ਕਿਵੇਂ ਮਾਰ ਮੁੱਕਾ ਦੇਈਏ, ਜਿੰਨੂੰ ਜਾਨੋਂ ਤੋੜ ਨਿਭਾਯਾ ਏ...


By:- manav mehta :-)